Sunday 29 January 2023

ਸ਼ੋਸ਼ਲ ਮੀਡੀਆ

 **_ਸ਼ੋਸ਼ਲ ਮੀਡੀਆ 

 ਸਮਾਜ ਵਿਰੋਧੀ ਤਾਕਤਾਂ ਦਾ ਅਜੋਕਾ* _ਹਥਿਆਰ ਤੇ ਇਸਦੇ ਜਵਾਨੀ ਤੇ ਪ੍ਭਾਵ_ -ਡਾ ਜਸਵੀਰ ਸਿੰਘ ਗਰੇਵਾਲ***_ 


ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਵੇਂ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾ ਕੇ ਪ੍ਰੋਸਿਆ ਗਿਆ ਹੈ। ਜਿਵੇਂ ਹਰ ਚੀਜ਼ ਦੇ ਚੰਗੇ ਅਤੇ ਮਾੜੇ ਪਹਿਲੂ ਹੁੰਦੇ ਹਨ, ਉਸੇ ਤਰ੍ਹਾਂ ਸੋਸ਼ਲ ਮੀਡੀਆ ਵੀ ਹੈ। ਜਿੱਥੇ ਇੱਕ ਪਾਸੇ ਇਹ ਮਨੋਰੰਜਨ ਅਤੇ ਨਵੀਆਂ ਚੀਜ਼ਾਂ ਸਿੱਖਣ ਲਈ ਹੈ ਉਥੇ ਕੋਰੀ ਮਾਨਸਿਕ ਮਨੋਬਿਰਤੀ ਤੇ ਇਸ ਦੇ ਬਹੁਤ ਸਾਰੇ ਦੁਸ਼ਟ ਪ੍ਭਾਵ ਵੀ ਹਨ । ਜਿਹਨਾਂ ਵਿੱਚੋਂ ਮਾਨਸਿਕ ਤਣਾਅ , ਉਨੀਂਦਰਾ ਰੋਗ ਤੇ ਮੁਟਾਪਾ ਸੰਸਾਰ ਪੱਧਰ ਤੇ ਮਨੁੱਖਤਾ ਲਈ ਇੱਕ ਵੱਡੀ ਚਣੌਤੀ  ਹਨ, ਉਸੇ ਤਰ੍ਹਾਂ ਕੁਝ ਸਮਾਜ ਵਿਰੋਧੀ ਤਾਕਤਾਂ ਸੋਸ਼ਲ  ਮੀਡੀਆ ਨੂੰ  

 ਸ਼ਕਤੀਸ਼ਾਲੀ ਹਥਿਆਰ ਸਮਝ ਰਿਹਾ ਉਹ ਇਸ ਲਈ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੋਂ ਕਿਸੇ ਵੀ ਵਿਅਕਤੀ ਦੀ ਹਿਸਟਰੀ ਕੱਢ ਸਕਦੇ ਹੋ ਤੇ ਉਹਨੂੰ ਬਦਨਾਮ ਕਰ ਸਕਦੇ ਹੋ ।ਇਸ਼ਤਿਆਰਬਾਜ  ਆਮ ਕਹਿੰਦੇ ਆ "ਜੋ ਦਿਖਤਾ ਹੈ ਵੋ ਵਿਕਤਾ ਹੈ " । ਮੰਡੀ ਨੇ  ਫਾਰਮੂਲੇ ਤੇ ਕੰਮ ਕਰਦਿਆਂ  ਸਰਮਾਏਦਾਰੀ ਤਾਕਤਾਂ ਦੇ ਗਠਜੋੜ ਨਾਲ ਦੁਨੀਆਂ ਚ ਝੂਠੀ ਮੰਡੀ ਖੜੀ ਕੀਤੀ ਤੇ ਸਾਡੇ ਦੇਸ਼ ਦਾ ਅਹਿਮ ਸਰਮਾਇਆ ਜਵਾਨੀ ਨਸ਼ਿਆਂ ਤੋਂ ਬਾਅਦ ਇਸੇ ਨਵੇਂ ਹਥਿਆਰ ਦਾ ਸ਼ਿਕਾਰ ਹੋਈ ਹੈ। 


                      ਸਭ ਤੋਂ ਵੱਡੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦੀ ਲਤ ਸਾਡੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਸਰੀਰਕ ਤੌਰ 'ਤੇ ਹੀ ਨਹੀਂ, ਲੋਕਾਂ ਦੇ ਮਨਾਂ 'ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਜਿਸ ਬਾਰੇ ਮਾਹਿਰ ਲੰਬੇ ਸਮੇਂ ਤੋਂ ਚਿਤਾਵਨੀ ਦਿੰਦੇ ਆ ਰਹੇ ਹਨ। ਹਾਲ ਹੀ 'ਚ ਹੋਈ ਇਕ ਖੋਜ 'ਚ ਸਾਹਮਣੇ ਆਇਆ ਹੈ ਕਿ ਜੋ ਲੋਕ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਹ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਂਦੇ ਹਨ। ਅਧਿਐਨ ਮੁਤਾਬਕ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨੀਂਦ ਦੀ ਕਮੀ ਜਾਂ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਲਗਾਤਾਰ ਅਜਿਹਾ ਕਰਨ ਨਾਲ ਡਿਪਰੈਸ਼ਨ, ਯਾਦਦਾਸ਼ਤ ਦਾ ਘੱਟ ਜਾਣਾ, ਮਾਨਸਿਕ ਸਮਰੱਥਾ ਦਾ ਨੁਕਸਾਨ ਹੋਣ ਵਰਗੀਆਂ ਸਮੱਸਿਆਵਾਂ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮਾਹਿਰਾਂ ਨੇ ਪੇਟ ਦੀ ਸਮੱਸਿਆ, ਸਿਰ ਦਰਦ, ਅੱਖਾਂ ਵਿੱਚ ਦਰਦ, ਜੀਅ ਕੱਚਾ ਹੋਣਾ, ਮਾਸਪੇਸ਼ੀਆਂ ਵਿੱਚ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਵੀ ਸੁਚੇਤ ਕੀਤਾ।


                ਸੋਸ਼ਲ ਮੀਡੀਆ 'ਤੇ ਲੋਕਾਂ ਦੀ ਰੰਗੀਨ ਜ਼ਿੰਦਗੀ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਦੂਜੇ ਲੋਕਾਂ ਦੀ ਜ਼ਿੰਦਗੀ ਕਿੰਨੀ ਚੰਗੀ ਹੈ, ਉਹ ਕਿੰਨੇ ਖੁਸ਼ ਹਨ ਅਤੇ ਮੇਰੀ ਜ਼ਿੰਦਗੀ 'ਚੋਂ ਤਣਾਅ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਭਾਵਨਾ ਹੌਲੀ-ਹੌਲੀ ਉਨ੍ਹਾਂ ਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਾ ਦਿੰਦੀ ਹੈ। ਡਿਪਰੈਸ਼ਨ ਤੋਂ ਪੀੜਤ ਵਿਅਕਤੀ ਲੋਕਾਂ ਤੋਂ ਅਲੱਗ-ਥਲੱਗ ਰਹਿੰਦਾ ਹੈ, ਕਿਸੇ ਚੀਜ਼ ਬਾਰੇ ਚੰਗਾ ਮਹਿਸੂਸ ਨਹੀਂ ਕਰਦਾ, ਨਸ਼ਿਆਂ ਦਾ ਆਦੀ ਹੋ ਜਾਂਦਾ ਹੈ ਅਤੇ ਕਈ ਵਾਰ ਆਤਮ ਹੱਤਿਆ ਦੇ ਵਿਚਾਰ ਵੀ ਆ ਸਕਦੇ ਹਨ। ਸੋਸ਼ਲ ਮੀਡੀਆ ਕਾਰਨ ਲੋਕ ਆਪਣੇ ਸਰੀਰ ਨੂੰ ਲੈ ਕੇ ਵੀ ਅਸੁਰੱਖਿਅਤ ਹੋਣ ਲੱਗੇ ਹਨ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸੋਸ਼ਲ ਮੀਡੀਆ ਇੱਕ ਵਰਚੁਅਲ ਸੰਸਾਰ ਹੈ, ਇਹ ਸਿਰਫ ਉਹੀ ਦਿਖਾਉਂਦਾ ਹੈ ਜੋ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ। ਰੀਲ ਅਤੇ ਅਸਲ ਜ਼ਿੰਦਗੀ ਬਹੁਤ ਵੱਖਰੀ ਹੈ।


               ਇਸ ਲਈ ਜੇਕਰ ਤੁਸੀਂ ਵੀ ਮਹਿਸੂਸ ਕਰਨ ਲੱਗ ਪਏ ਹੋ ਕਿ ਸੋਸ਼ਲ ਮੀਡੀਆ ਕਿਤੇ ਨਾ ਕਿਤੇ ਤੁਹਾਡੀ ਸਿਹਤ ਅਤੇ ਦਿਮਾਗ ਨੂੰ ਪ੍ਰਭਾਵਿਤ ਕਰ ਰਿਹਾ ਹੈ ਖਾਸ ਤੌਰ ਤੇ ਬੱਚਿਆਂ ਨੂੰ ਤਾਂ  ਆਪਣੀ ਸਰਪ੍ਰਸਤੀ ਤੋਂ ਬਿਨਾਂ ਮੋਬਾਈਲ ਦੀ ਵਰਤੋਂ  ਨਾ ਕਰਨ ਦਿਉ ਕਿਉਂਕਿ ਹਿੰਸਕ ਤੇ ਮਾਰਧਾੜ ਵਾਲੀਆਂ ਖੇਡਾਂ ਬੱਚਿਆਂ ਦੀ ਮਨੋਬਿਰਤੀ ਨੂੰ ਹਿੰਸਕ ਬਣਾ ਦਿੰਦੀਆਂ ਹਨ ਤੇ ਉਹ ਇੱਕ ਤਾਂ ਸਹਿਜਤਾ ਗੁਆ ਬਹਿੰਦੇ ਹਨ ਦੂਸਰਾ ਸਹਿਣਸ਼ੀਲਤਾ ਵੀ ਬਹੁਤ ਘੱਟ  ਜਾਂਦੀ  ਤੀਸਰਾ ਉਹ ਸ਼ੋਸ਼ਲ ਮੀਡੀਆ ਤੇ ਗੇਮਾਂ ਨੂੰ ਹੀ ਆਪਣੀ ਦੁਨੀਆਂ ਮੰਨ ਬੈਠਦੇ ਹਨ,ਲਿਹਾਜ਼ਾ ਮਾਪੇ ਵੀ ਬੁਰੇ ਲੱਗਣ ਲੱਗਦੇ ਹਨ । ਇਹ ਸਾਰਾ ਵਰਤਾਰਾ ਸੰਸਾਰਕ ਪੱਧਰ ਤੇ ਪੈਦਾ ਕੀਤੀ ਦੁਨਿਆਵੀ ਝੂਠੀ ਮੰਡੀ ਦਾ ਹੈ ਜਿਸ ਦੇ ਸਰਪ੍ਰਸਤ ਸੰਸਾਰ ਭਰ ਦੇ ਸਰਮਾਏਦਾਰ ਤੇ ਪੂੰਜੀਪਤੀ ਹਨ  ਤਾਂ  ਫਿਰ ਮਰੇ ਹੋਏ ਨੂੰ ਆਕੜਿਆ ਕਹਿ ਨਹੀਂ ਸਰਨਾ ,ਬਿੱਲੀ ਦੇ ਗਲ ਟੱਲੀ ਤਾਂ ਪਾਉਣੀ ਪਊ ,ਕਬੂਤਰ ਦੇ ਅੱਖਾਂ ਮੀਟਿਆਂ ਬਿੱਲੀ ਨੇ ਛੱਡ ਥੋੜੀ ਦੇਣਾ ਇਸ  ਲਈ ਸਮਾਜ ਵਿੱਚ ਜੋ ਨਫ਼ਰਤ, ਅਸਹਿਜਤਾ,ਗੈਂਗਵਾਰ , ਬੇਰੁਜ਼ਗਾਰੀ ਨਸ਼ੇ ਵਰਗੀਆਂ ਅਲਾਮਤਾਂ  ਵੱਲ ਸਰਕਾਰਾਂ ਤੇ ਸਮਾਜ ਦਾ  ਧਿਆਨ ਲਿਜਾਣਾ ਪੈਣਾ ਅਤੇ ਇਸਦਾ ਹੱਲ ਲੱਭਣਾ ਵੀ ਬਹੁਤ ਜ਼ਰੂਰੀ ਹੈ। ਇਸਦੇ ਲਈ ਇੱਥੇ ਦਿੱਤੇ ਗਏ ਨੁਕਤੇ ਤੁਹਾਡੇ ਲਈ ਰਾਮ ਬਾਣ ਦਾ  ਕੰਮ ਕਰ ਸਕਦੇ ਹਨ...


- ਵੱਡਾ ਬੰਦਾ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੋਂ ਕੁਝ ਦਿਨਾਂ ਲਈ ਬ੍ਰੇਕ ਲਓ ਤੇ ਬੱਚੇ ਇੰਟਰਨੈੱਟ ਖੇਲਾਂ ਛੱਡ ਖੇਡ ਮੈਦਾਨਾਂ ਚ ਖੇਡਣ - ਮੱਲਣ ਤਾਂ ਕਿ ਤਨਾਅ ਤੇ ਬਿਮਾਰੀਆਂ ਤੋਂ ਮੁਕਤ ਰਹਿਣ। 


- ਪਰਿਵਾਰ ਚ ਬੈਠੋ ਅਜ਼ੀਜ਼ਾਂ ਨਾਲ ਸਮਾਂ ਬਿਤਾਓ, ਉਨ੍ਹਾਂ ਨਾਲ ਗੱਲ ਕਰੋ ਤਾਂ ਕਿ ਰਿਸ਼ਤਿਆਂ ਦੀ ਡੋਰ ਮਜ਼ਬੂਤ ਰਹੇ ਤੇ ਅਸਲ ਦੋਸਤਾਂ ਨੂੰ ਮਿਲੋ ਤੇ ਮੋਕਾਪ੍ਸਤਾਂ ਤੋਂ 

ਬਚੋ ਜੋ ਆਪਣਾ ਸਮਾਂ ਕੱਢ ਭੁੱਲ ਜਾਣ। 


- ਜੇਕਰ ਬ੍ਰੇਕ ਲੈਣਾ ਸੰਭਵ ਨਹੀਂ ਹੈ, ਤਾਂ ਇਸਦੀ ਵਰਤੋਂ ਕਰਨ ਲਈ ਸਮਾਂ ਨਿਰਧਾਰਤ ਕਰੋ ਤੇ ਸਹਿਜੇ ਸਹਿਜੇ ਘਟਾ ਦਿਓ। 


- ਐਪ ਨੋਟੀਫਿਕੇਸ਼ਨਾਂ ਨੂੰ ਬੰਦ ਕਰੋ ਕਿਉਂਕਿ ਇਹ ਵੀ ਇੱਕ ਵੱਡੀ ਭਟਕਣਾ ਹਨ ਜੋ ਇਸ ਲਤ ਨੂੰ ਖਤਮ ਨਹੀਂ ਹੋਣ ਦਿੰਦੀਆਂ ਤੇ ਬੱਚਿਆਂ ਲਈ ਮਾਰਧਾੜ ਤੇ ਹਿੰਸਕ ਗੇਮਾਂ ਡਲੀਟ ਕਰਵਾ ਦਿਓ ਤੇ ਸਿੱਖਿਆ ਤੇ ਵਿਰਸੇ ਨਾਲ ਜੁੜੇ ਸਾਹਿਤ ਨਾਲ ਜੋੜੋ। 


- ਨਕਾਰਾਤਮਕ ਜਾਂ ਨਾਪੱਖੀ ਵਿਚਾਰਾਂ ਵਾਲੇ ਵਿਅਕਤੀ ਤੋਂ ਤੁਰੰਤ ਆਪਣੇ-ਆਪ ਵੱਖ ਕਰ ਲਵੋ ਜਾਂ ਉਸ ਨੂੰ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦੇਵੋ। 


-ਸੁਖ ਤੁਹਾਡੇ ਵਿਚਾਰ ਹੈ ਆਪਣੀਆਂ ਇੱਛਾਵਾਂ ਨੂੰ ਆਪਣੇ ਸਰਮਾਏ ਤੋਂ ਵਧੇਰੇ ਮੱਤ ਦੌੜਨ ਦਿਓ। 


-ਜ਼ਿੰਦਗੀ ਚ ਇੱਕ ਟੀਚਾ ਜਰੂਰ ਰੱਖੋ ਤੇ ਉਸ ਦੀ ਪ੍ਰਾਪਤੀ ਲਈ ਯਤਨਸ਼ੀਲ ਰਹੋ ਬਸ਼ਰਤੇ ਕਿਸੇ ਨਾਲ ਧੋਖਾ ਤੇ ਫਰੇਬ ਨਾ ਕਰੋ। 

-ਸੰਘਰਸ਼ ਹੀ ਜ਼ਿੰਦਗੀ ਹੈ ਉਤਰਾਅ ਤੇ ਚੜਾਅ ਇਸ ਦੇ ਪੜਾਉ ਹਨ। 

- ਸਹਿਜਤਾ ਚ ਰਹੋ,ਮੁਸੀਬਤਾਂ ਤੋਂ ਘਬਰਾਓ ਨਾ ਇਹ ਆਪਣੇ ਤੇ ਪਰਾਏ ਦੀ ਪਰਖ ਲਈ ਹੀ ਆਉਂਦੀਆਂ ਹਨ। 

-ਦੂਸਰਿਆਂ ਪ੍ਤੀ ਸੰਵੇਦਨਾ ਵਿਅਕਤ ਕਰਨ ਵਾਲਾ ਆਮ ਨਹੀਂ ਹੁੰਦਾ। 


ਇਸ ਲਈ ਜੇਕਰ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਬਿਨਾਂ ਸ਼ੱਕ, ਤੁਸੀਂ ਆਪਣੇ ਗਿਆਨ ਅਤੇ ਜੀਵਨ ਨੂੰ ਬਿਹਤਰ ਬਣਾ ਸਕਦੇ ਹੋ, ਪਰ ਗਲਤ ਵਰਤੋਂ ਸਿਰਫ ਮੁਸੀਬਤਾਂ ਨੂੰ ਵਧਾ ਸਕਦੀ ਹੈ। ਇਸ ਲਈ ਤੁਹਾਨੂੰ ਇਸ ਦਾ ਫੈਸਲਾ  ਲੈਣਾ ਪਵੇਗਾ ਕਿਉਂਕਿ ਕਈ ਵਾਰ ਜੋ ਦਿਸ ਰਿਹਾ ਹੁੰਦਾ ਉਹ ਸੱਚ ਨਹੀਂ ਹੁੰਦਾ ਤੇ ਜੋ ਸੱਚ ਹੁੰਦਾ ਉਹ ਦਿਸ ਨਹੀਂ ਰਿਹਾ ਹੁੰਦਾ। 


ਡਾ ਜਸਵੀਰ ਸਿੰਘ ਗਰੇਵਾਲ 

ਸੰਸਥਾਪਕ

ਪੰਜਾਬੀ ਚੇਤਨਾ ਸੱਥ 

ਬਸੰਤ ਨਗਰ ਲੁਧਿਆਣਾ। 

9914346204

9914846204

happy4ustar@gmail.com

Sunday 23 October 2022

ਕਦੇ ਤਾਂ ਹੱਸ ਲਿਆ ਕਰ

ਹੱਸਣ ਤੇ ਮੁੱਲ ਕੀ ਲੱਗਦਾ ਤੇਰਾ
 ਕਦੇ ਤਾਂ ਹੱਸ ਲਿਆ ਕਰ
 ੳੁਦਾਸੀ ਦੂਰ ਕਿਵੇਂ ਹੋਵੈ ਤੇਰੀ
ਕਦੇ ਤਾਂ ਦੱਸ ਦਿਆ  ਕਰ
 ਸੁੱਕੇ ਬਾਗਾਂ ਦਾ ਮਾਲੀ ਨਾ ਬਣ
ਬਸੰਤ ਦੀ ੳੁਡੀਕ ਤਾਂ ਕਰ
ਛੱਡ ਦੇ ਕਠੋਰਤਾ
ਕਦੇ ਤਾਂ ਹੱਸ ਲਿਆ ਕਰ

 ਝੁਰਨ ਦਾ ਕੀ ਫਾੲਿਦਾ ਯਾਰ
 ਅੰਦਰੂਨੀ ਗੁੱਲਝਾਂ ਨਾਲ ੲਿਕੱਲੇ
  ਦੁਨੀਆਂ ਦੀ ਘੁੰਮਣ ਘੇਰੀ ਚ ਨਿੱਕਲ
 ਕਦੇ ਤਾਂ ਸੋਚਾਂ ਦਾ ਪੱਲਾ ਛੱਡ
 ਸੰਗ ਖੁਸ਼ੀਅਾਂ ਕਰ ਲਿਆ ਕਰ
  ਕਦੇ ਤਾਂ ਹੱਸ ਲਿਆ ਕਰ

ਜਿੰਦਗੀ ਦੀ ਬਿਸਾਤ ਨੂੰ
ਉਲਝਣ ਨਾ ਦੇ ਸੱਜਣਾਂ
ਮਾਣ ਰੰਗ ੲਿਹਦੇ  ਚਾਅ ਨਾਲ
ਮਿੱਠੇ ਤੇ ਫਿੱਕੇ ਆਉਂਦੇ ਚੁਫੇਰੇ
ਕਦੇ ਕਦੇ ਸੂਈ ਨੂੰ ਸੂਲ
ਵੀ ਦੱਸਿਆ ਕਰ,
ਚੱਲ ਛੱਡ ਹੁਣ "ਹੈਪੀ"
ਕਦੇ ਤਾਂ ਹੱਸ ਲਿਆ ਕਰ
                        ਹੈਪੀ ਕੌਲਗੜ੍ਹ
                     (Jasvir S Grewal)