Sunday 23 October 2022

ਕਦੇ ਤਾਂ ਹੱਸ ਲਿਆ ਕਰ

ਹੱਸਣ ਤੇ ਮੁੱਲ ਕੀ ਲੱਗਦਾ ਤੇਰਾ
 ਕਦੇ ਤਾਂ ਹੱਸ ਲਿਆ ਕਰ
 ੳੁਦਾਸੀ ਦੂਰ ਕਿਵੇਂ ਹੋਵੈ ਤੇਰੀ
ਕਦੇ ਤਾਂ ਦੱਸ ਦਿਆ  ਕਰ
 ਸੁੱਕੇ ਬਾਗਾਂ ਦਾ ਮਾਲੀ ਨਾ ਬਣ
ਬਸੰਤ ਦੀ ੳੁਡੀਕ ਤਾਂ ਕਰ
ਛੱਡ ਦੇ ਕਠੋਰਤਾ
ਕਦੇ ਤਾਂ ਹੱਸ ਲਿਆ ਕਰ

 ਝੁਰਨ ਦਾ ਕੀ ਫਾੲਿਦਾ ਯਾਰ
 ਅੰਦਰੂਨੀ ਗੁੱਲਝਾਂ ਨਾਲ ੲਿਕੱਲੇ
  ਦੁਨੀਆਂ ਦੀ ਘੁੰਮਣ ਘੇਰੀ ਚ ਨਿੱਕਲ
 ਕਦੇ ਤਾਂ ਸੋਚਾਂ ਦਾ ਪੱਲਾ ਛੱਡ
 ਸੰਗ ਖੁਸ਼ੀਅਾਂ ਕਰ ਲਿਆ ਕਰ
  ਕਦੇ ਤਾਂ ਹੱਸ ਲਿਆ ਕਰ

ਜਿੰਦਗੀ ਦੀ ਬਿਸਾਤ ਨੂੰ
ਉਲਝਣ ਨਾ ਦੇ ਸੱਜਣਾਂ
ਮਾਣ ਰੰਗ ੲਿਹਦੇ  ਚਾਅ ਨਾਲ
ਮਿੱਠੇ ਤੇ ਫਿੱਕੇ ਆਉਂਦੇ ਚੁਫੇਰੇ
ਕਦੇ ਕਦੇ ਸੂਈ ਨੂੰ ਸੂਲ
ਵੀ ਦੱਸਿਆ ਕਰ,
ਚੱਲ ਛੱਡ ਹੁਣ "ਹੈਪੀ"
ਕਦੇ ਤਾਂ ਹੱਸ ਲਿਆ ਕਰ
                        ਹੈਪੀ ਕੌਲਗੜ੍ਹ
                     (Jasvir S Grewal)