Sunday, 23 October 2022

ਕਦੇ ਤਾਂ ਹੱਸ ਲਿਆ ਕਰ

ਹੱਸਣ ਤੇ ਮੁੱਲ ਕੀ ਲੱਗਦਾ ਤੇਰਾ
 ਕਦੇ ਤਾਂ ਹੱਸ ਲਿਆ ਕਰ
 ੳੁਦਾਸੀ ਦੂਰ ਕਿਵੇਂ ਹੋਵੈ ਤੇਰੀ
ਕਦੇ ਤਾਂ ਦੱਸ ਦਿਆ  ਕਰ
 ਸੁੱਕੇ ਬਾਗਾਂ ਦਾ ਮਾਲੀ ਨਾ ਬਣ
ਬਸੰਤ ਦੀ ੳੁਡੀਕ ਤਾਂ ਕਰ
ਛੱਡ ਦੇ ਕਠੋਰਤਾ
ਕਦੇ ਤਾਂ ਹੱਸ ਲਿਆ ਕਰ

 ਝੁਰਨ ਦਾ ਕੀ ਫਾੲਿਦਾ ਯਾਰ
 ਅੰਦਰੂਨੀ ਗੁੱਲਝਾਂ ਨਾਲ ੲਿਕੱਲੇ
  ਦੁਨੀਆਂ ਦੀ ਘੁੰਮਣ ਘੇਰੀ ਚ ਨਿੱਕਲ
 ਕਦੇ ਤਾਂ ਸੋਚਾਂ ਦਾ ਪੱਲਾ ਛੱਡ
 ਸੰਗ ਖੁਸ਼ੀਅਾਂ ਕਰ ਲਿਆ ਕਰ
  ਕਦੇ ਤਾਂ ਹੱਸ ਲਿਆ ਕਰ

ਜਿੰਦਗੀ ਦੀ ਬਿਸਾਤ ਨੂੰ
ਉਲਝਣ ਨਾ ਦੇ ਸੱਜਣਾਂ
ਮਾਣ ਰੰਗ ੲਿਹਦੇ  ਚਾਅ ਨਾਲ
ਮਿੱਠੇ ਤੇ ਫਿੱਕੇ ਆਉਂਦੇ ਚੁਫੇਰੇ
ਕਦੇ ਕਦੇ ਸੂਈ ਨੂੰ ਸੂਲ
ਵੀ ਦੱਸਿਆ ਕਰ,
ਚੱਲ ਛੱਡ ਹੁਣ "ਹੈਪੀ"
ਕਦੇ ਤਾਂ ਹੱਸ ਲਿਆ ਕਰ
                        ਹੈਪੀ ਕੌਲਗੜ੍ਹ
                     (Jasvir S Grewal)

Wednesday, 19 October 2016

ਕਿਹੜੀ ਗੱਲ ਦਾ ਕਰੇ ਮਾਣ ਤੂੰ ਮਨਾ ਮੇਰੇਅਾ ਆ ਮੇਰਾ, ੳੁਹ ਮੇਰਾ ਪਲਾਂ ਵਿੱਚ ਟੁੱਟ ਜਾਣੀਆ ਨੇ ਕਦੋ ਕਿੳੁਂ ਫਿਰੇ ਭੁੱਲਿਅਾ ੳੁੲੇ ? ਬੰਦਿਅਾ ਮੇਰਾਂ ਤੇਰੀਅਾਂ ਜਿੰਦਗੀ ਸੁਅਾਰ ਮਨਾ ਹੋ ਨਾ ਖੁਆਰ ਮਨਾ ਬਾਹਲੇ ਜਫੇ ਨਾ ਮਾਰ ੲਿਛਾਵਾਂ ਨੂੰ ਸੰਕੋਚਣ ਚ ਸੁਣਿਅਾ ਭਲਾਈਆਂ ਤੇਰੀਅਾਂ ਆਵਣ ਜਾਵਣ ਬਣਿਅਾ ੲਿਥੇ ਬੈਠ ਕਿਸੇ ਨੀ ਰਹਿਣਾ ਪਾਲ ਭਲੇਖੇ ਕਿਹੜੇ ਫਿਰਦਾ ਪਲਾਂ ਚ ਸਭ ਬੇਗਾਨੇ ਹੁੰਦੇ ਮੁਕੋਦੀਆਂ ਨੇ ਜਦੋਂ ਸਾਹਾਂ ਤੇਰੀਅਾਂ ਜਦੋਂ ਮਾਰ ਗਿਅਾ ਭੌਰ ੳੁਡਾਰੀ ਪਲਾਂ ਚ ਚੱਕਲੋ,ਚੱਕਲੋ ਹੋਣੀ ੲੇ ਜਿਥੇ ਸੀ ਕੱਟੀ ੳੇਮਰ ਸਾਰੀ ਫਿਰ ਕਿਹਨੇ ਰਾਤ ਕਟਾਉਣੀ ਏ ਹੋਣਗੀਆਂ ਦੰਦ ਕਥਾਵਾਂ ਤੇਰੀਅਾਂ ਪੰਛੀ ਝਾਤਾਂ ਤੇਰੀ ਜਿੰਦਗੀ ਦੀਆਂ ਕਈਆਂ ਨੂੰ ਜਰੂਰ ਸਤਾਉਣਗੀਆਂ ਤੂੰ ਤੁਰ ਜਾਣਾ ਬੰਦਿਅਾ ਅਖੀਰ ਤੇਰੀ ਜਿੰਦਗੀ ਦੀਆਂ ਪੈੜਾਂ ਸਦਾ ਉਕਰੀਆਂ ਰਹਣਿਗੀਆਂ ਰਹਿਣੀਅਾਂ ਸੰਗ "ਹੈਪੀ" ਯਾਦਾਂ ਤੇਰੀਅਾਂ